Bhai Bale Wali Janam Sakhi :: PDF

Bhai Bale Wali Janam Sakhi :: PDF

PDF Title Bhai Bale Wali Janam Sakhi
Pages 796 Pages
PDF Size 91.0 MB
Language Punjabi
Sub-Category ,
Source vedpuran

 

Bhai Bale Wali Janam Sakhi – Download

ਮੇਰੀ ਉੱਮਰ ਏਡੀ ਹੈ ਵੱਡੇ ਮੁੱਲ ਦੇ ਲਾਲ ਡਿਠੇ ਆਹੇ ਪਰ ਏਹ ਮਹਿਮਾਨੀ ਕਿਸੇ ਲਿਖੀ ਨਾਹੀਂ ਇਹ ਕੁਦਰਤੀ ਲਾਲ ਡਿਠਾ ਪਰ ਉਸ ਸੁਖਾਵੰਦ ਨੂੰ ਭੀ ਡਿੱਠਾ ਚਾਹੀਐ ਇਹੋ ਵਿਚਾਰ ਕਰਕੇ ਉਸ ਆਪਣੇ ਅਧਰਕੇ ਗੁਲਾਮ ਨੂੰ ਸੱਦਿਆ ਅਰ ਕਿਹਾ ਅਧਰਕਾ ਦੌੜ ਮਤ ਉਹ ਕਿਧਰੇ ਜਾਂਦੇ ਰਹਿਣ ਤਾਂ ਉਹਨਾਂ ਨੂੰ ਤੂੰ ਜਾਨ ਨਾ ਦੇਈਂ ਅਤੇ ਮੈਂ ਭੀ ਆਵਨਾ ਹਾਂ ਤੂੰ ਚੱਲ ਤਾਂ ਅਧਰਕਾ ਗੁਲਾਮ ਸ਼ਹਿਰੋਂ ਬਾਹਰ ਨਿਕਲ ਆਇਆ ਆਇ ਕਰ ਦੇਖੇ ਤਾਂ ਕਿਆ ਦੇਖੇ ਤ੍ਰੈ ਸਾਧ ਬੈਠੇ ਹੈਨ ਤਾਂ ਅਧਰਕਾ ਗੁਲਾਮ ਦੂਰ ਬੈਠ ਰਹਿਆ ਅਤੇ ਮਰਦਾਨਾ ਬੋਲ ਨਹੀਂ ਸਕਦਾ ਅਜੇਹੀ ਭੁੱਖ ਲੱਗੀ ਹੈ ਜੋ ਆਖਣ ਬੋਲਣ ਦੀ ਸੁੱਧ ਨਹੀਂ ਪਰ ਡਰਦਾ ਮੂੰਹੋਂ ਕੁਝ ਆਖਦਾ ਨਹੀਂ ਗੁਰੂ ਨਾਨਕ ਮਰਦਾਨੇ ਵੱਲ ਦੇਖੇ ਤਾਂ ਅੰਦਰ ਨਾਹੀਂ ਸਹਿੰਦਾ ਹੈ ਪਰ ਮੂੰਹੋਂ ਚੁੱਪ ਕਰ ਰਿਹਾ ਹੈ ਇਕ ਘੜੀ ਗੁਜਰੀ ਤਾਂ ਸਾਲਸ ਰਾਇ ਭੀ ਸਹਿਜ ਨਾਲ ਆਇਆ ਨਫਰ ਦੇ ਸਿਰ ਤੇ ਚੁਕਾਇ ਕਰ ਆਣ ਵਸਤੁ ਸਭੇ ਰਖੀਆਂ ਰੱਖ ਕਰ ਹੱਥ ਜੋੜ ਕਰ ਅੱਗੇ ਖੜਾ ਹੋਇਆ ਤਾਂ ਗੁਰੂ ਨਾਨਕ ਆਖਿਆ ਕਿਉਂ ਭਾਈ ਜੀ ਕਿਉਂ ?